Error 404

The page you are looking for cannot be found.

The page you’re looking for might have been removed, moved, or is temporarily unavailable. Suggestions to help you find what you’re looking for: Check that the web URL has been entered correctly Go to our Home Page and browse through our topics for the information you want

ਗਰੈਜੂਏਸ਼ਨ ਵੱਲ ਜਾਂਦਾ ਰਾਹ

ਗਰੈਜੂਏਸ਼ਨ ਬਚਪਨ ਤੋਂ ਬਾਲਗਪਨ ਵੱਲ ਇਕ ਵੱਡਾ ਕਦਮ ਹੈ।

ਸਾਡੇ ਬੱਚਿਆਂ ਨੂੰ ਸਟੇਜ `ਤੇ ਤੁਰਨ ਅਤੇ ਆਪਣਾ ਗਰੈਜੂਏਸ਼ਨ ਦਾ ਸਰਟੀਫਿਕੇਟ ਲੈਣ ਵੇਲੇ ਬਾਲਗਾਂ ਵਜੋਂ ਕਾਮਯਾਬ ਹੋਣ ਲਈ ਤਿਆਰ ਹੋਣ ਦੀ ਲੋੜ ਹੈ।

ਨਵਾਂ ਪਾਠਕ੍ਰਮ ਗਰੈਜੂਏਸ਼ਨ ਲਈ ਜਾਂਦੇ ਸਪਸ਼ਟ ਰਾਹ ਦੀ – ਅਤੇ ਹਾਈ ਸਕੂਲ ਤੋਂ ਬਾਅਦ ਜ਼ਿੰਦਗੀ ਲਈ ਤਿਆਰੀ ਦੀ ਨਿਸ਼ਾਨਦੇਹੀ ਕਰਦਾ ਹੈ।

ਜਿਸ ਭਵਿੱਖ ਵਿਚ ਸਾਡੇ ਬੱਚਿਆਂ ਲਈ ਕਾਮਯਾਬ ਹੋਣਾ ਜ਼ਰੂਰੀ ਹੈ ਉਹ ਉਸ ਭਵਿੱਖ ਨਾਲੋਂ ਵੱਖਰਾ ਹੈ ਜਿਸ ਦਾ ਸੁਫਨਾ ਅਸੀਂ 10 ਜਾਂ 15 ਸਾਲ ਪਹਿਲਾਂ ਲਿਆ ਸੀ।

ਸਾਡੇ ਬੱਚਿਆਂ ਨੂੰ ਕਾਮਯਾਬੀ ਲਈ ਤਿਆਰ ਕਰਨ ਦਾ ਕੰਮ ਸਾਡਾ ਹੈ ਭਾਵੇਂ ਉਹ ਜ਼ਿੰਦਗੀ ਦਾ ਕੋਈ ਰਾਹ ਵੀ ਚੁਣਨ।

ਗਰੈਜੂਏਸ਼ਨ ਦੇ ਸਾਲ ਅਜੇ ਵੀ ਗਰੇਡ 10, 11 ਅਤੇ 12 ਤੱਕ ਫੈਲੇ ਹੋਏ ਹਨ, ਪਰ ਆਪਣੇ ਡੌਗਵੁੱਡ ਲਈ ਵਿਦਿਆਰਥੀ ਦਾ ਰਾਹ ਪਹਿਲਾਂ ਨਾਲੋਂ ਜ਼ਿਆਦਾ ਵਿਭਿੰਨ ਅਤੇ ਲਚਕਦਾਰ ਹੋਵੇਗਾ। ਉਦਾਹਰਣ ਲਈ, ਟੀਚਰਾਂ ਅਤੇ ਵਿਦਿਆਰਥੀਆਂ ਕੋਲ ਹੁਣ ਕਲਾਸਰੂਮ ਤੋਂ ਬਾਹਰਲੀ ਪੜ੍ਹਾਈ ਬਾਰੇ ਜਾਣਨ ਅਤੇ ਹਰ ਵਿਦਿਆਰਥੀ ਦੀਆਂ ਸੰਭਾਵਨਾਵਾਂ `ਤੇ ਅੱਗੇ ਵਧਣ ਦੇ ਜ਼ਿਆਦਾ ਮੌਕੇ ਹੋਣਗੇ। ਗਰੈਜੂਏਟ ਹੋਣ ਲਈ, ਵਿਦਿਆਰਥੀਆਂ ਨੂੰ ਨਵੇਂ ਗਰੈਜੂਏਸ਼ਨ ਪ੍ਰੋਗਰਾਮ ਵਿਚ ਦੋ ਨਵੀਂਆਂ ਸੂਬਾਈ ਅਸੈੱਸਮੈਂਟਾਂ ਲਿਖਣ ਦੀ ਲੋੜ ਪਵੇਗੀ ਅਤੇ ਆਪਣੇ ਗਰੈਜੂਏਸ਼ਨ ਦੇ ਸਾਲਾਂ (10-12) ਦੌਰਾਨ 80 ਕਰੈਡਿਟ ਮੁਕੰਮਲ ਕਰਨ ਦੀ ਲੋੜ ਹੋਵੇਗੀ।

ਅਸਲੀ ਜ਼ਿੰਦਗੀ ਦੇ ਤਜਰਬਿਆਂ `ਤੇ ਜ਼ੋਰ ਦਿੱਤਾ ਗਿਆ ਹੈ – ਕਮਿਉਨਟੀ ਵਿਚ ਸ਼ਮੂਲੀਅਤ, ਬਿਜ਼ਨਸ ਦਾ ਗਿਆਨ ਹਾਸਲ ਕਰਨਾ, ਅਤੇ ਹੱਥੀਂ ਸਿਖਿਆ। ਇਹ ਅਜਿਹੇ ਹੁਨਰ ਹਨ ਜਿਹੜੇ ਬਿਹਤਰ ਵਿਦਿਆਰਥੀ ਅਤੇ ਬਿਹਤਰ ਨਾਗਰਿਕ ਤਿਆਰ ਕਰਦੇ ਹਨ।

ਨਵੇਂ ਪਾਠਕ੍ਰਮ ਦਾ ਮਕਸਦ ਵਿਦਿਆਰਥੀਆਂ ਨੂੰ ਉਨ੍ਹਾਂ ਹੁਨਰਾਂ ਨਾਲ ਜੋੜਨਾ ਹੈ ਜਿਨ੍ਹਾਂ ਦੀ ਉਨ੍ਹਾਂ ਨੂੰ ਆਪਣੇ ਅਗਲੇ ਅਧਿਆਏ ਵਿਚ ਕਾਮਯਾਬ ਹੋਣ ਲਈ ਲੋੜ ਹੈ।

ਇਸ ਕਰਕੇ ਹੀ, ਨਵੇਂ ਗਰੈਜੂਏਸ਼ਨ ਪ੍ਰੋਗਰਾਮ ਵਿਚ ਵਿਦਿਆਰਥੀਆਂ ਲਈ, ਕੈਰੀਅਰ ਐਜੂਕੇਸ਼ਨ `ਤੇ ਨਵਾਂ ਜ਼ੋਰ ਦਿੱਤਾ ਜਾਵੇਗਾ। ਉਹ ਜੋ ਸਿੱਖਣਗੇ, ਉਹ ਉਨ੍ਹਾਂ ਨੂੰ ਕਲਾਸਰੂਮ ਅਤੇ ਉਨ੍ਹਾਂ ਦੇ ਜ਼ਿੰਦਗੀ ਵਿਚਲੇ ਮੌਕਿਆਂ ਵਿਚਕਾਰ ਸੰਬੰਧ ਦਿਖਾਏਗਾ।

ਨਵਿਆਇਆ ਗਰੈਜੂਏਸ਼ਨ ਪ੍ਰੋਗਰਾਮ ਵਿਦਿਆਰਥੀਆਂ ਦੀ ਆਪਣੇ ਵਲੋਂ ਚੁਣੇ ਗਏ ਰਾਹ `ਤੇ ਅਗਾਂਹ ਵਧਣ ਵਿਚ ਮਦਦ ਕਰੇਗਾ – ਕਾਲਜ, ਯੂਨੀਵਰਸਿਟੀ, ਟਰੇਡਜ਼ ਟਰੇਨਿੰਗ, ਜਾਂ ਕੰਮ। ਨਵਾਂ ਪਾਠਕ੍ਰਮ ਉਨ੍ਹਾਂ ਨੂੰ ਉਸ ਗਿਆਨ ਅਤੇ ਹੁਨਰਾਂ ਨਾਲ ਲੈਸ ਕਰੇਗਾ ਜਿਸ ਦੀ ਉਨ੍ਹਾਂ ਨੂੰ ਕਾਮਯਾਬ ਹੋਣ ਲਈ ਲੋੜ ਹੈ।

ਇਹ ਪੱਕਾ ਕਰਨ ਲਈ ਬੀ.ਸੀ. ਵਿਚਲੀਆਂ ਅਤੇ ਹੋਰ ਪੋਸਟ-ਸੈਕੰਡਰੀ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਜਾਰੀ ਰਹੇਗਾ ਕਿ ਜਿਹੜੀਆਂ ਤਬਦੀਲੀਆਂ ਅਸੀਂ ਪਾਠਕ੍ਰਮ, ਅਸੈੱਸਮੈਂਟਾਂ ਅਤੇ ਗਰੈਡ ਪ੍ਰੋਗਰਾਮ ਵਿਚ ਕਰ ਰਹੇ ਹਾਂ ਉਹ ਹਾਈ ਸਕੂਲ ਤੋਂ ਅਗਾਂਹ ਵਿਦਿਆ ਦਾ ਬੇਨੁਕਸ ਰਾਹ ਕਾਇਮ ਰੱਖਣ।