Assessment and Reporting PA

ਅਸੀਂ ਪਾਠਕ੍ਰਮ ਨੂੰ ਦੁਬਾਰਾ ਡਿਜ਼ਾਇਨ ਕਰ ਰਹੇ ਹਾਂ ਅਤੇ ਉਸ ਤਰੀਕੇ ਵਿਚ ਤਬਦੀਲੀ ਕਰ ਰਹੇ ਹਾਂ ਜਿਸ ਨਾਲ ਅਸੀਂ ਵਿਦਿਆਰਥੀਆਂ ਨੂੰ ਉਨ੍ਹਾਂ ਹੁਨਰਾਂ ਨਾਲ ਜੋੜਦੇ ਹਾਂ ਜਿਨ੍ਹਾਂ ਦੀ ਉਨ੍ਹਾਂ ਨੂੰ ਕਾਮਯਾਬ ਹੋਣ ਲਈ ਲੋੜ ਹੈ।

ਇਹ ਵਿਦਿਆਰਥੀਆਂ ਦੀ ਤਰੱਕੀ ਨੂੰ ਮਿਣਨਾ ਅਤੇ ਵਿਦਿਅਕ ਸਿਸਟਮ ਦੀ ਕੁਆਲਟੀ ਅਤੇ ਅਸਰਦਾਇਕਤਾ ਨੂੰ ਹੋਰ ਵੀ ਜ਼ਿਆਦਾ ਮਹੱਤਵਪੂਰਨ ਬਣਾਉਂਦਾ ਹੈ।

ਗਰੈਜੂਏਸ਼ਨ ਦੇ ਸਾਲਾਂ (10-12) ਵਿਚ ਸੂਬਾਈ ਅਸੈੱਸਮੈਂਟਾਂ

ਵਿਦਿਆਰਥੀ ਆਪਣੇ ਗਰੈਜੂਏਸ਼ਨ ਦੇ ਸਾਲਾਂ (10-12) ਦੌਰਾਨ ਦੋ ਸੂਬਾਈ ਅਸੈੱਸਮੈਂਟਾਂ ਲਿਖਣਗੇ: ਇਕ ਅੱਖਰ ਗਿਆਨ ਵਿਚ ਅਤੇ ਇਕ ਹਿਸਾਬ ਵਿਚ – ਸੂਬਾਈ ਅਸੈੱਸਮੈਂਟਾਂ ਸਖਤ ਰਹਿਣਗੀਆਂ। ਅੱਖਰ ਗਿਆਨ ਅਤੇ ਹਿਸਾਬ ਮੁੱਖ ਹੁਨਰ ਹਨ ਜਿਹੜੇ ਹਰ ਵਿਸ਼ੇ ਲਈ ਚਾਹੀਦੇ ਹਨ - ਇਹ ਯੂਨੀਵਰਸਿਟੀ, ਕਾਲਜ ਅਤੇ ਕੈਰੀਅਰਾਂ ਵਿਚ ਕਾਮਯਾਬੀ ਦੀ ਕੁੰਜੀ ਹਨ।

ਗਰੇਡ 4 ਅਤੇ 7 ਵਿਚ ਸੂਬਾਈ ਅਸੈੱਸਮੈਂਟਾਂ

ਗਰੇਡ 4 ਅਤੇ 7 ਵਿਚ ਪੜ੍ਹਨ, ਲਿਖਣ, ਅਤੇ ਹਿਸਾਬ ਦੀ ਬੀ.ਸੀ. ਦੀ ਮਿਆਰੀ ਅਸੈੱਸਮੈਂਟ, ਨਵੀਂ ਫਾਉਂਡੇਸ਼ਨ ਸਕਿਲਜ਼ ਅਸੈੱਸਮੈਂਟ (ਐੱਫ ਐੱਸ ਏ) ਹੈ। ਇਹ ਇਸ ਚੀਜ਼ ਦੀ ਮਹੱਤਵਪੂਰਨ ਤਸਵੀਰ ਪੇਸ਼ ਕਰਦੀ ਹੈ ਕਿ ਵਿਦਿਆਰਥੀ ਕਿਵੇਂ ਚਲ ਰਹੇ ਹਨ – ਅਤੇ ਸਾਡਾ ਵਿਦਿਅਕ ਸਿਸਟਮ ਕਿਵੇਂ ਚੱਲ ਰਿਹਾ ਹੈ।

ਮਹੱਤਵਪੂਰਨ ਹੁਨਰਾਂ ਵਾਲੇ ਵਿਸ਼ਿਆਂ ਵਿਚ ਗਰੈਜੂਏਸ਼ਨ ਦੀਆਂ ਸੂਬਾਈ ਅਸੈੱਸਮੈਂਟਾਂ, ਗਰੇਡ 4 ਅਤੇ 7 ਦੀਆਂ ਮਿਆਰੀ ਅਸੈੱਸਮੈਂਟਾਂ ਅਤੇ ਹੋਰ ਵਿਸ਼ਿਆਂ ਲਈ ਕਲਾਸਰੂਮ ਦੀਆਂ ਅਸੈੱਸਮੈਂਟਾਂ ਦਾ ਇਹ ਸੁਮੇਲ ਇਹ ਪੱਕਾ ਕਰੇਗਾ ਕਿ ਟੀਚਰ, ਮਾਪੇ ਅਤੇ ਪੋਸਟ-ਸੈਕੰਡਰੀ ਸੰਸਥਾਵਾਂ ਇਹ ਜਾਣਦੇ ਹੋਣ ਕਿ ਵਿਦਿਆਰਥੀ ਕਾਮਯਾਬ ਹੋਣ ਲਈ ਕਿੰਨੀ ਕੁ ਚੰਗੀ ਤਰ੍ਹਾਂ ਤਿਆਰ ਹਨ।